by Kuldeep Mann
ਪਰਦੇਸ਼ੀ ਹੋਏ ਲੋਕਾਂ ਦੀਆਂ ਬਹੁਤ ਸੁਣਦੇ ਕਹਾਣੀਆਂ,
ਕਈ ਮਾਣ ਮੱਤੀਆਂ, ਕਈ ਦਿਲ ਲੂਹਣ ਵਾਲੀਆਂ,
ਡਾਲਰਾਂ ਦੀ ਚਮਕ ਵਿੱਚ ਕਿਤੇ ਆਪਾ ਨਾ ਮਿਟਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ l
ਬਾਪ ਦਾਦੇ ਦੀਆਂ ਮੇਹਨਤਾਂ ਦੀਆਂ ਜੋ ਕੀਤੀਆਂ ਕਾਮਾਈਆਂ ਨੇ,
ਓਹ ਵਤਨੋਂ ਲਿਆ ਕੇ ਵਿਦੇਸ਼ੀ ਖਾਤਿਆਂ ਚ ਪਾਈਆਂ ਨੇ,
ਤਾਂ ਵੀ ਪੂਰੀ ਨਹਿਓਂ ਪੈਂਦੀ ਜਿੰਦ ਸੂਲ੍ਹੀ ਟੰਗੀ ਰਹਿੰਦੀ,
ਮਲੂਕ ਜੇਹੀ ਜ਼ਿੰਦਗੀ ਨਾ ਝੋਰੇ ਬਸ ਪਾ ਲਿਓ ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ l
ਪੰਜਾਬ ਵਿੱਚ ਰਹਿ ਕੇ ਜ਼ਿੰਦਗੀ ਬੜੀ ਸੁਖ੍ਹਾਲੀ ਏ,
ਨਾ ਮਨ ਤੇ ਕੋਈ ਬੋਝ, ਨਾ ਗੱਲ੍ਹ ਕੰਮ ਦੀ ਪੰਜਾਲ੍ਹੀ ਏ,
ਹੁਣ ਵਿਦੇਸ਼ ਵਿੱਚ ਆ ਕੇ ਮੱਥਾ ਸ਼ਿਫਟਾਂ ਨਾਲ੍ਹ ਲਾਕੇ,
ਉਮਰ ਭਰ ਦਾ ਨਾ ਸਿਆਪਾ ਗਲ੍ਹ ਪਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ l
ਆਪਣੇ ਵਤਨ ਰਹਿ ਕੇ ਇੱਕ ਹੰਬ੍ਲ੍ਹਾ ਜਰੂਰ ਮਾਰਿਓ,
ਆਪਣੀ ਸਕ੍ਸ਼ੀਅਤ ਆਪਣੇ ਹੁਨਰ ਨੂੰ ਨਿਖਾਰਿਓ,
ਜੇ ਮੇਹਨਤ ਰੰਗ ਲਿਆਵੇ, ਮਨ ਚਾਹੀ ਜ਼ਿੰਦਗੀ ਲੱਭ ਜਾਵੇ,
ਵਿਦੇਸ਼ ਜਾਣ ਦੇ ਖ਼ਿਆਲ ਨੂੰ ਮਨੋੰ ਫਿਰ ਵਿਸਾਰਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ l
ਲੋਕਾਂ ਦੇ ਮਗਰ ਲੱਗ ਜੋ ਵਿਦੇਸ਼ ਉਠ ਜਾਂਦੇ ਨੇ,
ਜਿਓੰਦੇ ਜੀ ਮਾਪਿਆਂ ਨੂੰ ਅਨਾਥ ਕਰ ਜਾਂਦੇ ਨੇ,
ਵਿਛੋੜੇ ਦੀ ਬਿਰਹੋਂ ਚੋਂ ਉਪਜੀਆਂ ਸਿਸਕੀਆਂ ਦਾ,
ਅੰਦਾਜ਼ਾ ਕੁਝ ਲਗਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ,
ਪੰਜਾਬੀਓ ਪੰਜਾਬ ਨੂੰ ਉਜਾੜੇ ਤੋਂ ਬਚਾ ਲਿਓ l